ਜੀ ਆਇਆਂ ਨੂੰ!

ਤੁਹਾਡੀ ਭਾਸ਼ਾ ਵਿਚ

ਅਸੀਂ ਚਾਹੁੰਦੇ ਹਾਂ ਕਿ ਤੁਸੀਂ ਛੇਤੀ ਤੋਂ ਛੇਤੀ ਸਾਡੇ ਸ਼ਹਿਰ ਵਿਚ ਸੁਖੀ ਅਤੇ ਨਿਸ਼ਚਿੰਤ ਮਹਿਸੂਸ ਕਰੋ।

ਤੁਸੀਂ ਵੇਖੋਗੇ ਕਿ ਰੇਜੀਨਾ ਦੇ ਜ਼ਿਆਦਾਤਰ ਲੋਕ ਅਤੇ ਸੰਸਥਾਵਾਂ ਬੋਲਣ ਲਈ ਅੰਗਰੇਜ਼ੀ ਦੀ ਵਰਤੋਂ ਕਰਦੇ ਹਨ। ਤੁਹਾਨੂੰ ਇੱਥੇ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਲੋਕ ਵੀ ਮਿਲਣਗੇ ਅਤੇ ਇਹ ਲੋਕ ਤੁਹਾਡੇ ਇੱਥੇ ਆਉਣ ਦੇ ਬਾਅਦ ਸ਼ੁਰੂ ਵਿਚ ਤੁਹਾਡੀ ਮਦਦ ਕਰ ਸਕਦੇ ਹਨ।

ਅੰਗਰੇਜ਼ੀ ਸਿੱਖਣ ਲਈ ਕਈ ਕਲਾਸਾਂ ਅਤੇ ਅਧਿਆਪਕ ਵੀ ਉਪਲਬਧ ਹਨ। ਅਸੀਂ ਤੁਹਾਨੂੰ ਛੇਤੀ ਤੋਂ ਛੇਤੀ ਇਹਨਾਂ ਮੌਕਿਆਂ ਦਾ ਲਾਭ ਚੁੱਕਣ ਲਈ ਵੀ ਪ੍ਰੋਤਸ਼ਾਹਤ ਕਰਦੇ ਹਾਂ।

ਜੇ ਤੁਸੀਂ ਇੱਥੇ ਨਵੇਂ ਆਏ ਹੋ ਅਤੇ ਆਪਣੇ ਭਾਸ਼ਾ ਬਾਰੇ ਜਾਂ ਕਿਸੇ ਹੋਰ ਵਿਸ਼ੇ ਤੇ ਜਾਣਕਾਰੀ ਦੀ ਭਾਲ ਕਰ ਰਹੇ ਹੋ, ਤਾਂ ਇਸਦੇ ਲਈ ਸ਼ੁਰੂਆਤ ਕਰਨ ਦੀ ਬਿਹਤਰੀਨ ਥਾਂ ਇਸ ਸਫੇ ਦੇ ਉੱਪਰ ਦੱਸਿਆ ਗਿਆ ਨਿਊਕਮਰ ਵੈਲਕਮ ਸੈਂਟਰ (ਨਵੇਂ ਆਏ ਲੋਕਾਂ ਲਈ ਸੁਆਗਤ ਕੇਂਦਰ) ਹੈ।

ਰੇਜੀਨਾ ਵਿਚ ਤੁਹਾਡਾ ਸੁਆਗਤ ਹੈ!